ਸਾਹਿਤਕ ਖੇਤਰ ‘ਚ ਅਨੁਵਾਦ ਦੀ ਮਹੱਤਤਾ ਵਿਸ਼ੇ ’ਤੇ ਹੋਵੇਗਾ ਸੰਵਾਦ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕੌਮਾਂਤਰੀ ਅਨੁਵਾਦ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੰਵਾਦ ਇਸ ਐਤਵਾਰ 11 ਅਕਤੂਬਰ ਨੂੰ ਸਵੇਰੇ ਸਾਢੇ ਦਸ ਵਜੇ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਰਚਾਇਆ ਜਾ ਰਿਹਾ ਹੈ I
ਇਸ ਬਾਰੇ ਵਧੇਰੇ ਜਾਣਕਾਰੀ ਦੇਂਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਕਰਨਗੇ I ਅਨੁਵਾਦ ਜਗਤ ਦੀਆਂ ਜਿਹੜੀਆਂ ਵੱਡੀਆਂ ਸ਼ਖ਼ਸੀਅਤਾਂ ਇਸ ਸਮਾਗਮ ਵਿੱਚ ਆਪਣੇ ਵੱਡਮੁੱਲੇ ਵਿਚਾਰ ਰੱਖਣਗੀਆਂ ਉਹਨਾਂ ਵਿੱਚ ਪ੍ਰਮੁੱਖ ਤੌਰ ‘ਤੇ ਕਲਾਸਿਕ ਵਿਸ਼ਵ ਸਾਹਿਤ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਵਾਲ਼ੇ ਪ੍ਰਸਿੱਧ ਲੇਖਕ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ, ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਦੇ ਅਨੁਵਾਦ ਖੇਤਰ ਦਾ ਵੱਡਾ ਨਾਮ ਪਰਵੇਸ਼ ਸ਼ਰਮਾ, ਉੱਘੇ ਅਨੁਵਾਦਕ ਭਜਨਬੀਰ ਸਿੰਘ ਅਤੇ ਪ੍ਰਸਿੱਧ ਸਾਹਿਤਕਾਰਾ ਯਤਿੰਦਰ ਮਾਹਲ ਦੇ ਨਾਮ ਸ਼ਾਮਿਲ ਹਨI ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਹੈ ਕਿ ਸਭਾ ਹਮੇਸ਼ਾ ਇਹ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਬਾਰੇ ਨਿਰੰਤਰ ਵਾਰਤਾਲਾਪ ਕੀਤਾ ਜਾਇਆ ਕਰੇ I ਅਨੁਵਾਦ ਦੀ ਵਿਧਾ ਬਾਰੇ ਇਹ ਸਮਾਗਮ ਰਚਾਇਆ ਜਾਣਾ ਵੀ ਅਜਿਹਾ ਹੀ ਇੱਕ ਉਪਰਾਲਾ ਹੈ ਜਿਸ ਦਾ ਮਕਸਦ ਦੂਜੀਆਂ ਭਾਸ਼ਾਵਾਂ ਦਾ ਮਿਆਰੀ ਸਾਹਿਤ ਅਨੁਵਾਦ ਰਾਹੀਂ ਦੁਨੀਆਂ ਭਰ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਪਾਠਕਾਂ ਤੱਕ ਪਹੁੰਚਦਾ ਕਰਨਾ ਹੈI

Please follow and like us:
Pin Share
YouTube
Pinterest
LinkedIn
Share