ਧਾਰਮਿਕ ਗੀਤ ‘ਪ੍ਰਭਾਤ ਫੇਰੀ ਨਾਨਕ ਦੀ’ ਹੋਇਆ ਰਿਲੀਜ਼

ਚੰਡੀਗੜ੍ਹ: 20 ਨਵੰਬਰ 2026

ਆੜੀ ਪ੍ਰੋਡਕਸ਼ਨ ਨੇ ਗਾਇਕ ਮੀਤ ਰੰਗਰੇਜ਼ ਅਤੇ ਮਨਜੀਤ ਭੱਟੀ ਦੀ ਆਵਾਜ਼ ਵਿੱਚ ‘ਪ੍ਰਭਾਤ ਫੇਰੀ ਨਾਨਕ ਦੀ’ ਧਾਰਮਿਕ ਗੀਤ ਤਿਆਰ ਕੀਤਾ ਹੈ ਜਿਸ ਨੂੰ
ਨਾਨਕਸਰ ਚੰਡੀਗੜ੍ਹ ਵਾਲੇ ਬਾਬਾ ਗੁਰਦੇਵ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਗਾਣੇ ਦਾ ਪੋਸਟਰ ਵੀ ਇਸ ਮੌਕੇ ਰਿਲੀਜ਼ ਹੋਇਆ ਬਾਬਾ ਗੁਰਦੇਵ ਸਿੰਘ ਨੇ ਰਿਲੀਜ਼ ਸਮਾਗਮ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਧਾਰਮਿਕ ਗੀਤਾਂ ਰਾਹੀ ਘਰ ਘਰ ਪਹੁੰਚ ਰਹੀ ਹੈ । ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ । ਸਮੁੱਚੀ ਟੀਮ ਨੂੰ ਵਧਾਈ ਦੇਂਦਿਆਂ ਉਹਨਾਂ ਕਿਹਾ ਕਿ ਇਹ ਗੀਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪ੍ਰਭਾਤ ਫੇਰੀ ਅਤੇ ਉਨ੍ਹਾਂ ਦੀ ਬਾਣੀ ਦੇ ਅਮੁੱਲੇ ਸੁਨੇਹੇ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰਦਾ ਹੈ।

ਗੀਤ ਦੇ ਬੋਲ ਮੀਤ ਰੰਗਰੇਜ਼ ਨੇ ਲਿਖੇ ਹਨ ਜਦਕਿ ਸੰਗੀਤ ਆੜੀ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਮਿਕਸ-ਮਾਸਟਰ ਵਿਖਿਆਤ ਅਗਰਵਾਲ ਨੇ ਕੀਤਾ ਹੈ ਅਤੇ ਗੀਤ ਨੂੰ ਮਲਕੀਤ ਸੈਨੀ ਨੇ ਪ੍ਰੋਡਿਊਸ ਕੀਤਾ ਹੈ। ਇਸ ਤੋਂ ਇਲਾਵਾ ਤਕਨੀਕੀ ਸਹਾਇਤਾ ਜਗਮੀਤ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਮਨਵੀਰ ਵੱਲੋਂ ਸੰਭਾਲੀ ਗਈ ਹੈ।

ਵੀਡੀਓ ਵਿੱਚ ਪ੍ਰਸਿੱਧ ਕਲਾਕਾਰ ਦਰਸ਼ਨ ਔਲਖ, ਮਲਕੀਤ ਸੈਨੀ, ਵਿੰਦਰ ਮਾਝੀ, ਸੋਨੀ ਠੁੱਲੇਵਾਲ, ਮਨੀਸ਼ ਸੈਨੀ, ਬਖਸ਼ਿੰਦਰ ਕੌਰ ਖਾਲਸਾ ਅਤੇ ਹੋਰ ਕਲਾਕਾਰਾਂ ਨੇ ਭੂਮਿਕਾ ਨਿਭਾਈ ਹੈ।

ਇਸ ਮੌਕੇ ਬਾਬਾ ਗੁਰਦੇਵ ਸਿੰਘ ਤੋਂ ਇਲਾਵਾ ਪ੍ਰਸਿੱਧ ਅਦਾਕਾਰ ਦਰਸ਼ਨ ਔਲਖ, ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ, ਮੀਤ ਰੰਗਰੇਜ਼, ਮਨਦੀਪ ਸਿੰਘ, ਰਾਜੇਸ਼ ਅਨੇਜਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਿਰ ਸਨ ।

Please follow and like us:
Pin Share
YouTube
Pinterest
LinkedIn
Share